Post Image

ੴਧਂਨ ਗੁਰੂ ਨਾਨਕ ੴ (14-7-2017)

ੴਧਂਨ ਗੁਰੂ ਨਾਨਕ ੴ(14-7-2017)
ੴ ਸੱਚਖੰਡ ਸ਼੍ਰੀ ਦਰਬਾਰ ਸਾਹਿਬ ੴ
ਤੋਨ ਆਜਦਾ ਵਾਕ
SACHKHAND SHRI DARBAR SAHIB
TON AAJ DA WAAK
ਅਂਗ:-917
ਰਾਮਕਲੀ ਮਹਲਾ ੩ ਅਨੰਦੁ
ੴ ਸਤਿਗੁਰ ਪ੍ਰਸਾਦਿ ॥
ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥
ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥
ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ
ਬਨਵਾਰੀਆ ॥
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ

ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥
ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥
ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥
ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ
ਸਵਾਰਿਆ ॥
ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥
ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥
ਪਾਵੈ ਤ ਸੋ ਜਨੁ ਦੇਹਿ ਜਿਸ ਨੋ ਹੋਰਿ ਕਿਆ ਕਰਹਿ ਵੇਚਾਰਿਆ

ਇਕਿ ਭਰਮਿ ਭੂਲੇ ਫਿਰਹਿ ਦਹ ਦਿਸਿ ਇਕਿ ਨਾਮਿ ਲਾਗਿ
ਸਵਾਰਿਆ ॥
ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ
ਭਾਵਏ ॥
ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥੮॥
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ

ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥
ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥
ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥
ਮਾਇਆ ਤ ਮੋਹਣੀ ਤਿਨੈ ਕੀਤੀ ਜਿਨਿ ਠਗਉਲੀ ਪਾਈਆ

ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ

ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥
੧੦॥

💐💐💐💐💐💐💐💐💐
ਅਰ੍ਥ:- ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ
ਉਹ ਪਾਇਆ ਜਾਂਦਾ ਹੈ।
ਸੱਚੀ ਪ੍ਰੀਤ ਦੇ ਬਾਝੋਂ ਵਿਚਾਰੀ ਹੈ ਇਹ ਕਾਇਆ।
ਪ੍ਰਭੂ ਦੇ ਪਿਆਰ ਤੋਂ ਸੱਖਣੀ। ਸੱਤਾ-ਰਹਿਤ ਹੈ ਇਹ ਮਨੁਖੀ
ਕਾਇਆ। ਇਹ ਗਰੀਬਣੀ ਕੀ ਕਰ ਸਕਦੀ ਹੈ।
ਤੇਰੇ ਬਗੈਰ ਹੋਰ ਕੋਈ ਸਰਬ-ਸ਼ਕਤੀਵਾਨ ਨਹੀਂ ਤੂੰ ਮੇਰੇ ਉੱਤੇ
ਰਹਿਮਤ ਧਾਰ ਹੇ ਜੰਗਲਾਂ ਦੇ ਸੁਆਮੀ।
ਨਾਮ ਦੇ ਬਾਝੋਂ ਇਸ ਦੇਹ ਨੂੰ ਹੋਰਸ ਕੋਈ ਸੁੱਖ ਦਾ
ਟਿਕਾਣਾ ਨਹੀਂ ਨਾਮ ਨਾਲ ਜੁੜ ਇਹ ਸੁਭਾਇਮਾਨ
ਹੋ ਜਾਂਦੀ ਹੈ,
ਗੁਰੂ ਜੀ ਫੁਰਮਾਂਉਂਦੇ ਹਨ, ਪ੍ਰਭੂ ਦੀ ਪ੍ਰੀਤ ਦੇ ਬਗੈਰ
ਇਹ ਨਿਮਾਣੀ ਦੇਹ ਦੀ ਕਰ ਸਕਦੀ ਹੈ।
ਸਾਰੇ ਜਾਣੇ ਪਰਮ ਖ਼ੁਸ਼ੀ, ਪਰਮ ਖ਼ੁਸ਼ੀ ਬਾਰੇ ਗੱਲਾਂ
ਕਰਦੇ ਹਨ ਪ੍ਰੰਤੂ ਅਸਲ ਖ਼ੁਸ਼ੀ ਗੁਰਾਂ ਦੇ ਰਾਹੀਂ ਹੀ
ਜਾਣੀ ਜਾਂਦੀ ਹੈ।
ਜਦ ਬੰਦਾ ਗੁਰਾਂ ਪਾਸੋਂ ਸਦੀਵੀ ਖ਼ੁਸ਼ੀ ਨੂੰ ਜਾਣ
ਲੈਂਦਾ ਹੈ ਤਾਂ ਪ੍ਰੀਤਮ ਪ੍ਰਭੂ ਉਸ ਉੱਤੇ ਆਪਣੀ ਰਹਿਮਤ
ਧਾਰਦਾ ਹੈ।
ਆਪਣੀ ਮਿਹਰ ਦੁਆਰਾ, ਸਾਹਿਬ ਉਸ ਦੇ ਪਾਪ ਕੱਟ
ਦਿੰਦਾ ਹੈ ਅਤੇ ਉਸ ਨੂੰ ਬ੍ਰਹਿਮ-ਗਿਆਨ ਦਾ ਸੁਰਮਾਂ
ਪ੍ਰਦਾਨ ਕਰਦਾ ਹੈ।
ਜੋ ਆਪਣੇ ਚਿੱਤ ਅੰਦਰੋਂ ਸੰਸਾਰੀ ਮਮਤੀ ਨੂੰ ਕੱਢ ਦਿੰਦੇ ਹਨ,
ਉਨ੍ਹਾਂ ਦੀ ਬੋਲ ਬਾਣੀ ਨੂੰ ਸੱਚਾ ਸੁਆਮੀ ਸ਼ਸ਼ੋਭਤ ਕਰ
ਦਿੰਦਾ ਹੈ।
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਇਹ ਹੀ ਅਨੰਦ ਹੈ, ਜੋ
ਪ੍ਰਾਨੀ ਗੁਰਾਂ ਪਾਸੋਂ ਹੀ ਪ੍ਰਾਪਤ ਕਰ ਸਕਦਾ
ਹੈ।
ਹੇ ਪਿਤਾ। ਕੇਵਲ ਉਹ ਬੰਦਾ ਹੀ ਪਰਮ ਖੁਸ਼ੀ ਹਾਸਲ
ਕਰ ਸਕਦਾ ਹੈ, ਜਿਸ ਨੂੰ ਹੇ ਸੁਆਮੀ! ਤੂੰ ਦਿੰਦਾ ਹੈਂ।
ਕੇਵਲ ਉਹ ਇਨਸਾਨ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ
ਤੂੰ ਇਸ ਦੀ ਦਾਤ ਦਿੰਦਾ ਹੈਂ। ਹੋਰਸ ਕੋਈ ਗਰੀਬ
ਪ੍ਰਾਣੀ ਕੀ ਕਰ ਸਕਦੇ ਹਨ।
ਕਈ ਵਹਿਮ ਅੰਦਰ ਘੁੱਸੇ ਹੋਏ ਹਨ ਅਤੇ ਦਸੀਂ ਪਾਸੀਂ ਭਟਕਦੇ
ਫਿਰਦੇ ਹਨ। ਕਈ ਪ੍ਰਭੂ ਦੇ ਨਾਲ ਜੁੜ ਸ਼ਸੋਭਤ ਹੋ ਗਏ
ਹਨ।
ਗੁਰਾਂ ਦੀ ਦਇਆ ਦੁਆਰਾ, ਪਵਿੱਤਰ ਹੋ ਜਾਂਦਾ ਹੈ
ਉਨ੍ਹਾਂ ਦਾ ਹਿਰਦਾ ਜਿਨ੍ਹਾਂ ਨੂੰ ਪ੍ਰਭੂ ਦੀ ਰਜ਼ਾ
ਚੰਗੀ ਲਗਦੀ ਹੈ।
ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਤੂੰ ਦਿੰਦਾ ਹੈਂ ਹੇ
ਪ੍ਰੀਤਮ। ਕੇਵਲ ਉਹ ਇਨਸਾਨ ਹੀ ਆਨੰਦ ਨੂੰ ਪਾਉਂਦਾ
ਹੈ।
ਆਓ। ਹੇ ਪਿਆਰੇ ਸਾਧੂਓ। ਆਪਾਂ ਅਕਹਿ ਪ੍ਰਭੂ ਦੀ
ਕਥਾ ਵਾਰਤਾ ਉਚਾਰਨ ਕਰੀਏ।
ਆਓ ਆਪਾਂ ਅਕਹਿ ਪ੍ਰਭੂ ਦੀਆਂ ਗੱਲਾਂ-ਬਾਤਾਂ ਕਰੀਏ।
ਕਿਹੜੇ ਸਾਧਨ ਨਾਲ ਆਪਾਂ ਉਸ ਨੂੰ ਪਾ ਸਕਦੇ ਹਾਂ।
ਤੁਸੀਂ ਆਪਣੀ ਦੇਹ, ਆਤਮਾਂ ਅਤੇ ਦੌਲਤ ਸਮੂਹ ਗੁਰਦੇਵ ਜੀ
ਦੇ ਪਾਲਣਾ ਕਰੋ, ਇਸ ਤਰ੍ਹਾਂ ਤੁਸੀਂ ਪ੍ਰਭੂ ਨੂੰ ਪਾ
ਲਓਗੇ।
ਤੁਸੀਂ ਗੁਰੂ ਮਹਾਰਾਜ ਦੀ ਆਗਿਆ ਮੂਹਰੇ ਸਿਰ ਨਿਵਾਓ
ਅਤੇ ਸੱਚੀ ਗੁਰਬਾਣੀ ਦਾ ਗਾਇਨ ਕਰੋ।
ਗੁਰੂ ਜੀ ਆਪਣੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ
ਤੁਸੀਂ ਸੁਆਮੀ ਦੀ ਅਕਹਿ ਵਾਰਤਾ ਨੂੰ ਵਰਨਣ ਕਰੋ।
ਹੇ ਮੇਰੀ ਚੁਲਬੁਲੀ ਜਿੰਦੜੀਏ! ਕਦੇ ਭੀ ਕਿਸੇ ਨੇ
ਚਾਲਾਕੀ ਰਾਹੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ।
ਚਲਾਕੀ ਦੁਆਰਾ ਕਿਸੇ ਨੂੰ ਵਾਹਿਗੁਰੂ ਪ੍ਰਾਪਤ ਨਹੀਂ
ਹੋਇਆ ਤੂੰ ਕੰਨ ਕਰ ਹੇ ਮੇਰੀ ਜਿੰਦੇ!
ਮੋਹ ਕਰ ਲੈਣ ਵਾਲੀ ਹੈ ਇਹ ਮੋਹਣੀ, ਜਿਸ ਨੇ ਪ੍ਰਾਨੀ
ਨੂੰ ਵਹਿਮ ਅੰਦਰ ਐਨਾ ਗੁਮਰਾਹ ਕੀਤਾ ਹੋਇਆ ਹੈ।
ਇਹ ਟੂਣੇਹਾਰ ਸ਼ਕਤੀ ਭੀ ਉਸੇ ਹਰੀ ਦੀ ਰਚਨਾ ਹੈ,
ਜਿਸ ਨੇ ਦ੍ਰਿਸ਼ਟਮਾਨ ਗਲਤ ਫਹਿਮੀ ਖਿਲਾਰੀ ਹੈ।
ਮੈਂ ਆਪਣੇ ਆਪ ਨੂੰ ਉਸ ਉੱਤੋਂ ਵਾਰਨੇ ਕਰਦਾ ਹਾਂ, ਜਿਸ
ਨੇ ਸੰਸਾਰੀ ਮਮਤਾ ਪ੍ਰਾਨੀਆਂ ਨੂੰ ਮਿੱਠੜੀ ਲਾਈ ਹੈ।
मेरउ मेरउ सभै कहत है हित सिउ बाधिओ चीत !!
अंत काल संगी नह कोऊ इह अचरज है रीत !!

वाहेगुरू जी का खालसा !!
वाहेगुरू जी की फतेह !!

Post By Religion World